ਵਿਆਨਾ ਵਿੱਚ ਰਹਿਣ ਵਾਲੇ ਲੋਕਾਂ ਲਈ ਵਿਦਿਆ ਕਾਰਡ
ਵਿਆਨਾ ਵਿੱਚ ਰਹਿਣ ਵਾਲੇ ਲੋਕਾਂ ਲਈ ਵਿਦਿਆ ਕਾਰਡ – ਇਹ ਇੱਕ ਸਰਟੀਫਿਕੇਟ ਹੈ ਜੋ ਕਿ ਸਾਬਿਤ ਕਰਦਾ ਹੈ ਕਿ ਤੁਸੀਂ ਜ਼ੁਬਾਨ ਦਾ ਆਪਣੇ ਪੇਸ਼ੇ ਵਿੱਚ ਅੱਗੇ ਪੜ੍ਹਨ ਦਾ ਕੋਰਸ ਕੀਤਾ ਹੈ ਜਾਂ ਜਾਣਕਾਰੀ ਮਾਪਦੰਡ ਵਿੱਚ ਹਿੱਸਾ ਲਿਆ ਹੈ|
ਵਿਆਨਾ ਵਿੱਚ ਰਹਿਣ ਵਾਲੇ ਲੋਕਾਂ ਲਈ ਵਿਦਿਆ ਕਾਰਡ, ਜਿਸਦੇ ਜਰੀਏ ਉਹ ਕਿਸੇ ਵੀ ਪ੍ਰਮਾਣਿਤ ਸੰਸਥਾ ਦਾ ਜ਼ੁਬਾਨ ਦਾ ਕੋਰਸ ਕਰ ਸਕਦੇ ਹਨ| ਤੁਸੀਂ ਜਰਮਨ ਦੇ ਕੋਰਸ ਜਾਂ ਆਪਣੇ ਪੇਸ਼ੇ ਵਿੱਚ ਅੱਗੇ ਪੜ੍ਹਨ ਵਾਲੀ ਸੰਸਥਾ ਦਾ ਵਿਦਿਆ ਕਾਰਡ ਦਿਖਾ ਸਕਦੇ ਹੋ|
ਸੰਖੇਪ ਵਿੱਚ:
- ਜਰਮਨ ਦੇ ਕੋਰਸ ਦੀਆਂ ਸੰਸਥਾਵਾਂ
- ਅੱਗੇ ਪੜ੍ਹਨ ਵਾਲੀਆਂ ਸੰਸਥਾਵਾਂ
- ਸਲਾਹ ਮਸ਼ਵਰੇ ਦੀਆਂ ਸੰਸਥਾਵਾਂ
- ਰੋਜ਼ਗਾਰ ਦਫ਼ਤਰ
- ਨੌਕਰੀ ਦੇਣ ਵਾਲੀਆਂ
ਇਸ ਨਾਲ ਸਹਿਯੋਗੀ ਦੇਖ ਸਕਦੇ ਹਨ ਕਿ ਹੁਣ ਤੱਕ ਅਮਲ ਕੀਤੇ ਹਨ, ਅਤੇ ਅੱਗੇ ਤੁਸੀਂ ਕੀ ਕਰ ਸਕਦੇ ਹੋ| ਇਸ ਕਰਕੇ ਵਿਦਿਆ ਕਾਰਡ ਨੂੰ ਬਹੁਤ ਸੰਭਾਲ ਕਰ ਰਖੋ, ਤੇ ਜਦੋਂ ਵੀ ਕਿਸੇ ਉੱਤੇ ਦੱਸੀ ਗਈ ਸੰਸਥਾ ਵਿੱਚ ਜਾਉ, ਤਾਂ ਨਾਲ ਲੈ ਕੇ ਜਾਉ|
ਜੇ ਤੁਹਾਡੇ ਤੋਂ ਵਿਦਿਆ ਕਾਰਡ ਗੁਆਚ ਜਾਵੇ, ਤਾਂ ਗੁੰਮਸ਼ੁਦਾ ਚੀਜ਼ਾਂ ਦੇ ਦਫ਼ਤਰ (ਤੁਹਾਡੇ ਜ਼ਿਲੇ ਦਾ ਮੈਜਿਸ੍ਟ੍ਰੇਟ, ਮਿਊਨਿਸਪੈਲਟੀ ਦਾ ਦਫ਼ਤਰ) ਵਿੱਚ ਜਾਕੇ ਰਿਪੋਰਟ ਲਿਖਵਾਉ ਅਤੇ ਉਥੋਂ ਸਰਟੀਫਿਕੇਟ ਲਉ|
ਉਸ ਤੋਂ ਬਾਅਦ ਤੁਸੀਂ ਕਾਲ ਸੈਂਟਰ ਫ਼ੋਨ ਕਰੋ: 01/90 500 36-01 ਜਰਮਨ, 01/90 500 36-04 ਅੰਗ੍ਰੇਜੀ ਵਿੱਚ, ਅਤੇ ਉਥੇ ਮਿਲਣ ਦਾ ਸਮਾਂ ਲੈ ਕੇ ਉਹਨਾਂ ਕੋਲ ਜਾਉ, ਸਰਟੀਫਿਕੇਟ ਦਿਖਾ ਕੇ ਤੁਹਾਨੂੰ ਨਵਾਂ ਵਿਦਿਆ ਕਾਰਡ ਮਿਲ ਜਾਵੇਗਾ|
ਵਿਦਿਆ ਕਾਰਡ – ਦਸਤਾਵੇਜ਼ਾਂ ਦੀ ਫ਼ਾਇਲ
ਵਿਅਕਤੀਗਤ ਸਿੱਖਿਆ ਸੰਸਥਾ ਕੋਲੋਂ, ਤੁਹਾਨੂੰ ਵਿਦਿਆ ਕਾਰਡ ਦੇ ਦਸਤਾਵੇਜ਼ਾਂ ਲਈ ਫ਼ਾਇਲ ਮਿਲੇਗੀ| ਉਸਦੇ ਵਿੱਚ ਆਪਣੇ ਸਾਰੇ ਸਰਟੀਫ਼ਿਕੇਟ, ਦਸਤਾਵੇਜ਼, ਕੋਰਸਾਂ ਦੇ ਸਰਟੀਫ਼ਿਕੇਟ ਤੇ ਜਾਣਕਾਰੀ ਪੱਤਰ ਰੱਖੋ|
- ਦਸਤਾਵੇਜ਼ਾਂ ਦੀ ਫ਼ਾਇਲ ਵਿੱਚ ਤੁਹਾਨੂੰ ਮਿਲੇਗਾ:
- ਮੁਖਬੰਧ
- ਤੁਹਾਡੇ ਵੱਲੋਂ ਸਾਇਨ ਕੀਤਾ ਗਿਆ ਰਜ਼ਾਮੰਦੀ ਫਾਰਮ, ਕਿ ਤੁਹਾਡਾ ਡਾਟਾ ਅੱਗੇ ਇਸਤੇਮਾਲ ਕੀਤਾ ਜਾ ਸਕਦਾ ਹੈ|
- ਵਿਅਕਤੀਗਤ ਸਿੱਖਿਆ ਦੇ ਸਹਿਯੋਗ ਦੇ ਬਾਰੇ ਦੱਸਿਆ ਜਾਵੇਗਾ
- ਜ਼ੁਬਾਨ ਸਿਖਣ ਲਈ ਪੈਸੇ ਦੀ ਮਦਦ ਤੇ ਜਾਣਕਾਰੀ ਮਾਪਦੰਡ ਦੇ ਬਾਰੇ ਦੱਸਿਆ ਜਾਵੇਗਾ
- ਪਹਿਲੀ ਮਿਲਣ ਦੀ ਤਾਰੀਖ