ਜਾਣਕਾਰੀ ਮਾਪਦੰਡ
ਜਾਣਕਾਰੀ ਮਾਪਦੰਡ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਸੀਂ ਕਿਸ ਤਰਾਂ ਨਾਲ ਵਿਆਨਾ ਵਚ ਜਲਦ ਤੋਂ ਜਲਦ ਸੈਟਲ ਹੋ ਸਕਦੇ ਹੋ ਜੋ ਤੁਹਾਡੀ ਜ਼ੁਬਾਨ ਵਿੱਚ ਤਾਲੀਮਸ਼ੁਦਾ ਆਕੇ ਦੱਸਣਗੇ, ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਵਿੱਚ ਉਹਨਾਂ ਨੂੰ ਸਵਾਲ ਵੀ ਪੁੱਛ ਸਕਦੇ ਹੋ|
ਪ੍ਰੋਗਰਾਮ ਤੋਂ ਬਾਅਦ ਤੁਹਾਡੇ ਵਿਦਿਆ ਕਾਰਡ ਉੱਤੇ ਮੋਹਰ ਲੱਗੇਗੀ, ਤੇ ਉਸ ਤੋਂ ਬਾਅਦ ਤੁਸੀਂ ਪੈਸੇ ਦੀ ਮਦਦ ਦੇ ਕਾਗਜ਼ ਨੂੰ ਇਸਤੇਮਾਲ ਕਰ ਸਕਦੇ ਹੋ ਤੇ ਕਿਸੀ ਵੀ ਪ੍ਰਮਾਣਿਤ ਸੰਸਥਾ ਵਿੱਚ ਉਹ ਇਸਤੇਮਾਲ ਰ ਸਕਦੇ ਹੋ|
ਆਪਣਾ ਵਿਦਿਆ ਕਾਰਡ ਕਾਰਡ ਹਰ ਪ੍ਰੋਗਰਾਮ ਜਾਂ ਸੰਮੇਲਨ ਵਿੱਚ ਨਾਲ ਲੈ ਕੇ ਜਾਉ|
ਹਰ ਮਾਪਦੰਡ ਤੋਂ ਬਾਅਦ ਉਸਦੇ ਉੱਪਰ ਮੋਹਰ ਲਗਵਾਉਣ ਨਾ ਭੁੱਲੋ|
ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਭਾਸ਼ਾ ਵਿੱਚ ਜਾਣਕਾਰੀ ਕਦੋਂ ਹੋਵੇਗੀ, ਤਾਂ ਤੁਸੀਂ ਫ਼ੋਨ ਕਰਕੇ ਪੁੱਛ ਸਕਦੇ ਹੋ: 01/90 500 36-01 ਜਰਮਨ, 01/90 500 36-04 – ਅੰਗ੍ਰੇਜ਼ੀ ਵਿੱਚ| ਇਹ ਜਾਣਕਾਰੀ ਤੁਹਾਨੂੰ www. startwien.at ਤੇ ਵੀ ਮਿਲੇਗੀ|
StartWien – ਪੇਸ਼ਾ
ਜੇ ਤੁਸੀਂ ਆਸਟਰੀਆ ਵਿੱਚ ਕੰਮ ਕਰਨਾ ਹੈ ਤਾਂ ਵਾਅਫ਼ ਨਾਲ ਰਾਬਤਾ ਕਰੋ, ਵਾਆਫ ਤੁਹਾਉਣ ਤੁਹਾਡੇ ਪੇਸ਼ੇ ਦੀ ਜਾਣਕਾਰੀ ਤੇ ਆਪਣੇ ਪੇਸ਼ੇ ਵਿੱਚ ਅੱਗੇ ਪੜ੍ਹਨ ਦੀ ਜਾਣਕਾਰੀ ਦਿੰਦਾ ਹੈ ਅਤੇ ਤੁਹਾਡੀ ਜ਼ੁਬਾਨ ਵਿੱਚ ਦੱਸਦਾ ਹੈ, ਵਾਅਫ਼ ਦੇ ਕਰਮਚਾਰੀ ਤੁਹਾਨੂੰ ਪੇਸ਼ੇ ਦੀ ਜਾਣਕਾਰੀ ਦੇਣਗੇ ਅਤੇ ਆਪਣੇ ਪੇਸ਼ੇ ਵਿੱਚ ਅੱਗੇ ਪੜ੍ਹਨ ਦੀ ਜਾਣਕਾਰੀ ਦਿੰਦਾ ਹੈ, ਤੇ ਉਹ ਦੇਖਣਗੇ ਕਿ ਤੁਸੀਂ ਹੁਣ ਤੱਕ ਕੀ ਕੰਮ ਕੀਤਾ ਹੈ| ਤੁਹਾਨੂੰ ਆਪਣੀ ਭਾਸ਼ਾ ਵਿੱਚ ਇਹ ਜਾਣਕਾਰੀ ਭੇਜੀ ਜਾਵੇਗੀ, ਤੇ ਤੁਸੀਂ ਇਹ ਕਾਗਜ਼ਾਤ ਰੋਜ਼ਗਾਰ ਦਫ਼ਤਰ ਨਾਲ ਲੈ ਕੇ ਜਾਣੇ ਹੁੰਦੇ ਹਨ|
StartWien – ਆਪਣੇ ਮੁਲਕ ਦੀ ਪੜ੍ਹਾਈ ਦੀ ਪਛਾਣ
ਤੁਸੀਂ ਆਪਣੇ ਮੁਲਕ ਵਿੱਚ ਪੜ੍ਹਾਈ, ਵਿਦਿਆ ਹਾਸਿਲ ਕੀਤੀ ਹੈ, ਜਾਂ ਤੁਸੀਂ ਯੂਨੀਵਰਸਿਟੀ ਵਿੱਚ ਤਾਲੀਮ (ਡਿਗਰੀ) ਹਾਸਿਲ ਕੀਤੀ ਹੈ, ਤਾਂ ਤੁਸੀਂ ਇੱਥੇ ਉਸਦੀ ਪਛਾਣ/ਮਾਨਤਾ ਦਾ ਪਤਾ ਕਰ ਸਕਦੇ ਹੋ| ਵਾਅਫ਼ ਦੇ ਕਰਮਚਾਰੀ ਤੁਹਾਨੂੰ ਤੁਹਾਡੇ ਨਿਯੁਕਤ ਕੀਤੇ ਹੋਏ ਟਾਈਮ ਤੇ ਪੇਸ਼ੇ ਦੀ ਜਾਣਕਾਰੀ ਦੇਣਗੇ ਤੇ ਆਪਣੇ ਪੇਸ਼ੇ ਵਿੱਚ ਅੱਗੇ ਪੜ੍ਹਨ ਦੀ ਜਾਣਕਾਰੀ ਦੇਣਗੇ| ਉਹ ਦੇਖਣਗੇ ਕਿ ਤੁਸੀਂ ਹੁਣ ਤੱਕ ਕੀ ਕੰਮ ਕੀਤਾ ਹੈ, ਤੁਹਾਨੂੰ ਆਪਣੀ ਭਾਸ਼ਾ ਵਿੱਚ ਇਹ ਜਾਣਕਾਰੀ ਭੇਜੀ ਜਾਵੇਗੀ| ਇਸਦੇ ਲਈ ਤੁਸੀਂ ਪੜ੍ਹਨ ਦੀ ਜਾਣਕਾਰੀ (ਯੋਗਤਾ ਕੇਂਦਰ) ਨਾਲ ਸੰਪਰਕ ਕਰੋ, ਫ਼ੋਨ ਨੰਬਰ: 01/ 58 58 019.
ਸਿਰਫ ਫ਼ੋਨ ਕਰਕੇ ਟਾਈਮ ਲੈ ਕੇ ਹੀ ਤੁਹਾਨੂੰ ਸਲਾਹ ਮਸ਼ਵਰਾ ਦਿੱਤਾ ਜਾਵੇਗਾ|
StartWien – ਇੱਥੇ ਰਹਿਣ ਦਾ ਹੱਕ (ਸਿਰਫ ਚੌਥੀ (ਏਕੀਕਰਨ) ਸ਼ਰਤ ਪੂਰੀ ਕਰਨ ਵਾਲੇ ਲਈ)
ਇਸ ਮਾਪਦੰਡ ਵਿੱਚ ਤੁਹਾਨੂੰ ਆਸਟਰੀਅਨ ਰਾਸ਼ਟਰੀਅਤਾ ਜਾਂ ਵੀਜ਼ੇ ਦੇ ਲਈ, ਤੇ ਇੱਥੇ ਰਹਿਣ (ਰੁੱਕਣ) ਦੇ ਬਾਰੇ ਦੱਸਿਆ ਜਾਵੇਗਾ|
StartWien – ਇਕੱਠੇ ਰਹਿਣਾ
ਇਸ ਮਾਪਦੰਡ ਵਿੱਚ ਤੁਹਾਨੂੰ ਉਹ ਵਿਆਨਾ ਦੇ ਰਹਿਣ ਵਾਲੇ ਅਪ੍ਰਵਾਸੀ (ਦੂਜੇ ਦੇਸ਼ਾਂ ਤੋਂ ਆਏ ਲੋਕਾਂ), ਜੋ ਕਿ ਕਾਫੀ ਫੇਰ ਤੋਂ ਇੱਥੇ ਰਹਿੰਦੇ ਹਨ, ਤੁਹਾਡੀ ਭਾਸ਼ਾ ਵਿੱਚ ਤੁਹਾਨੂੰ ਦੱਸੇਗਾ| ਤੁਸੀਂ ਵੀ ਆਪਣੇ ਪਹਿਲੇ ਅਨੁਭਵ ਬਾਰੇ ਦੱਸ ਸਕਦੇ ਹੋ, ਤੁਹਾਨੂੰ ਜਾਣਕਾਰੀ ਮਿਲੇਗੀ, ਕਿ ਤੁਸੀਂ ਕਿਸ ਤਰਾਂ ਨਾਲ ਆਪਣੀ ਜ਼ਿੰਦਗੀ ਇੱਥੇ ਬੇਹਤਰ ਤਰੀਕੇ ਨਾਲ ਸ਼ੁਰੂ ਕਰ ਸਕਦੇ ਹੋ| ਇਸ ਮਾਪਦੰਡ ਦਾ ਲਾਭ ਲੈ ਕੇ ਤੁਸੀਂ ਸੌਖੇ ਤਰੀਕੇ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦੇ ਹੋ|
StartWien – ਇਕੱਠੇ ਰਹਿਣਾ
ਇੱਥੇ ਤੁਸੀਂ ਆਪਣੀ ਮਾਂ-ਬੋਲੀ ਵਿੱਚ ਸੁਆਸਥ ਵਿਵਸਥਾ ਦੇ ਬਾਰੇ ਵੀ ਸਵਾਲ ਪੁੱਛ ਸਕਦੇ ਹੋ, ਜਿਵੇਂ ਕਿ “ਕੀ ਮੇਰਾ ਸੁਆਸਥ ਬੀਮਾ ਹੈ? ਈ-ਕਾਰਡ ਕੀ ਹੁੰਦਾ ਹੈ? ਇੱਥੇ ਮੇਰੀ ਮਾਂ-ਬੋਲੀ ਬੋਲਣ ਵਾਲੇ ਡਾਕਟਰ ਹਨ ਜਾਂ ਨਹੀਂ? ਜੇ ਮੈਂ ਗਰਭਵਤੀ ਹਾਂ ਤਾਂ ਮੈਂ ਕੀ ਕਰ ਸਕਦੀ ਹਾਂ? ਇੱਥੇ ਟੀਕੇ ਕਿੱਥੇ ਲਗਵਾ ਸਕਦੀ ਹਾਂ? ਜੇ ਹਫ਼ਤੇ ਦੇ ਅੰਤ ਜਾਂ ਰਾਤ ਨੂੰ ਬੀਮਾਰ ਹੋ ਜਾਵਾਂ ਤਾਂ ਕਿੱਥੇ ਜਾ ਸਕਦੀ ਹਾਂ? ਜੇਕਰ ਮੇਰਾ ਬੱਚਾ ਬੀਮਾਰ ਹੋ ਜਾਂਦਾ ਹੈ, ਤਾਂ ਮੈਂ ਕਿੱਥੇ ਜਾਵਾਂ? ਸੰਕਟ ਵਾਲੇ ਹਾਲਾਤ ਵਿੱਚ ਕਿਸਨੂੰ ਫ਼ੋਨ ਕਰਾਂ? ਐਂਬੂਲੈਂਸ ਨੂੰ ਕਦੋਂ ਫ਼ੋਨ ਕਰਨਾ ਹੈ? ਸੁਆਸਥ ਦਾ ਬੀਮਾ ਹੋਣ ਦੇ ਬਾਵਜੂਦ, ਮੈਨੂੰ ਕਿਹੜੇ ਇਲਾਜ਼ ਦੇ ਪੈਸੇ ਦੇਣੇ ਪੈਣਗੇ?ਸੁਆਸਥ ਵਿਵਸਥਾ ਦੇ ਹੋਰ ਪ੍ਰਸਤਾਵ ਕੀ ਹਨ?
StartWien – ਵਿਦਿਆ
ਇੱਥੇ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਸਵਾਲ ਪੁੱਛ ਸਕਦੇ ਹੋ: ਜੇਕਰ ਮੇਰਾ ਬੱਚਾ ਤਿੰਨ ਸਾਲ ਤੋਂ ਛੋਟਾ ਹੈ, ਤਾਂ ਜਦੋਂ mein ਕੰਮ ਤੇ ਜਾਂਦੀ ਹਾਂ ਤਾਂ ਉਸਨੂੰ ਕਿੱਥੇ ਛੱਡ ਸਕਦੀ ਹਾਂ? ਆਪਣੇ ਬੱਚੇ ਨੂੰ ਬਾਲ ਨਿਕੇਤਨ ਵਿੱਚ ਕਦੋਂ ਤੋਂ ਛੱਡ ਸਕਦੀ ਹਾਂ? ਵਿਆਨਾ ਵਿੱਚ ਬਾਲ ਨਿਕੇਤਨ ਕਿੱਥੇ ਹਨ? ਮੈਂ ਆਪਣੇ ਬੱਚੇ ਦਾ ਦਾਖਲਾ ਬਾਲ ਨਿਕੇਤਨ ਵਿੱਚ ਕਦੋਂ ਕਰ ਸਕਦੀ ਹਾਂ? ਉਥੇ ਕਿੰਨੇ ਪੈਸੇ ਦੇਣੇ ਪੈਣਗੇ? ਮੇਰਾ ਬੱਚਾ ਕਿਸ ਉਮਰ ਤੋਂ, ਸਕੂਲ ਜਾਣਾ ਸ਼ੁਰੂ ਕਰੇਗਾ? ਮੇਰਾ ਬੱਚਾ ਕਿੰਨੇ ਸਾਲ ਸਕੂਲ ਜਾਵੇਗਾ? ਮੈਂ ਆਪਣੇ ਬੱਚੇ ਦਾ ਦਾਖਲਾ ਸਕੂਲ ਵਿੱਚ ਕਿੱਥੇ ਕਰਾ ਸਕਦੀ ਹਾਂ? ਮੇਰੇ ਬੱਚੇ ਨੂੰ ਜਰਮਨ ਸਿਖਣ ਲਈ ਕਿੱਥੇ ਮਦਦ ਮਿਲੇਗੀ? ਮੈਨੂੰ ਇੱਥੇ ਦੇ ਸਕੂਲਾਂ ਦੇ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ? ਤੁਹਾਨੂੰ ਸਕੂਲ ਜਾਂ ਬਾਲ ਨਿਕੇਤਨ ਲਈ ਪੈਸੇ ਦੀ ਮਦਦ ਕਿਵੇਂ ਅਤੇ ਕਿਥੋਂ ਮਿਲ ਸਕਦੀ ਹੈ? ਜੇ ਮੈਂ ਕੋਈ ਸਵਾਲ ਪੁੱਛ ਣਾ ਹੋਵੇ, ਤਾਂ ਮੈਂ ਕਿਥੋਂ ਪੁੱਛ ਸਕਦੀ ਹਾਂ? ਜਿਹਨਾਂ ਦੇ ਬੱਚੇ ਸਕੂਲ ਜਾਂਦੇ ਹਨm ਉਹਨਾਂ ਦੇ ਮਾਂ-ਪਿਉ ਨੂੰ ਕੀ ਮਦਦ ਮਿਲ ਸਕਦੀ ਹੈ?
StartWien – ਨਿਵਾਸ
ਇਸ ਮਾਪਦੰਡ ਵਿੱਚ ਤੁਹਾਨੂੰ ਤੁਹਾਡੀ ਭਾਸ਼ਾ ਵਿੱਚ ਮਕਾਨਾਂ ਤੇ ਘਰਾਂ ਬਾਰੇ ਜਾਣਕਾਰੀ ਮਿਲੇਗੀ| mein ਮਕਾਨ ਕਿੱਥੇ ਲਭ ਸਕਦੀ ਹਾਂ? ਇੱਥੇ ਮਕਾਨ ਕਿਵੇਂ ਮਿਲਦੇ ਹਨ? ਇੱਥੇ ਕਿਸ ਤਰਾਂ ਦੇ ਮਕਾਨ ਜਾਂ ਘਰ ਹੁੰਦੇ ਹਨ (ਕਿਰਾਏ ਤੇ, ਐਸੋਸੀਏਸ਼ਨ ਦੇ ਜਾਂ ਆਪਣੇ)? ਘਰ ਦੀਆਂ ਕਿਸਮਾਂ ਦੇ ਬਾਰੇ ਕਿੱਥੇ ਪਤਾ ਚੱਲੇਗਾ? ਕਿਰਾਇਆ (Mietzins) ਤੇ ਬਿਲਡਿੰਗ ਦਾ ਖਰਚਾ (Betriebkosten) ਕੀ ਹੁੰਦਾ ਹੈ? ਘਰ ਦੀ ਦੇਖਭਾਲ ਕੇੰ ਵਾਲੀ ਸੰਸਥਾ ਦਾ ਕੀ ਕੰਮ ਹੈ? ਘਰ ਦੀ ਦੇਖਭਾਲ ਕਰਨ ਵਾਲੀ ਸੰਸਥਾ ਕੋਲ ਮੈਂ ਕਦੋਂ ਜਾਣਾ ਹੈ? ਧਰੇਹਰ, ਡਿਪੋਜਿਟ ਜਾਂ ਮਿਲਖ ਦੇ ਦਲਾਲ ਦੇ ਪੈਸੇ ਕੀ ਹੁੰਦੇ ਹਨ? ਮੇਰਾ ਕਿਰਾਏ ਦਾ ਕੋਨਟ੍ਰੈਕਟ ਕਿੱਦਾਂ ਰੱਦ ਹੋ ਸਕਦਾ ਹੋ? ਘਰ ਦੇ ਕਾਨੂੰਨ ਵਿੱਚ ਕੀ ਲਿਖਿਆ ਹੋਇਆ ਹੈ?
ਕੂੜੇ ਨੂੰ ਅਲੱਗ ਅਲੱਗ ਕਿਵੇਂ ਕਰਦੇ ਹਨ? ਜੇ ਮੈਂ ਕਿਰਾਏ ਦੇ ਘਰ ਬਾਰੇ ਕੋਈ ਸਵਾਲ ਪੁੱਛਣਾ ਹੈ, ਤਾਂ ਕਿਸਦੇ ਕੋਲ ਜਾਣਾ ਚਾਹੀਦਾ ਹੈ?
StartWien – ਕੰਮਾਂਕਾਰਾਂ ਦੀ ਦੁਨੀਆ
ਕਾਮਿਆਂ ਦਾ ਇਹ ਮੰਡਲ ਕੀ ਹੈ ਅਤੇ ਇਹ ਕੀ ਕਰਦਾ ਹੈ? ਕਾਮਿਆਂ ਦੇ ਇਸ ਮੰਡਲ ਦੇ ਆਸਟਰੀਆ ਵਿੱਚ 3 ਮਿਲੀਅਨ ਮੈਂਬਰ ਅਤੇ ਵਿਆਨਾ ਵਿੱਚ 8 ਲੱਖ ਮੈਂਬਰ ਹਨ| ਇੱਥੇ ਜ਼ਰੂਰੀ ਮਾਮਲਿਆਂ ਬਾਰੇ (ਜਿਵੇਂ ਕਿ ਕਾਮਿਆਂ ਦੇ ਹੱਕ, ਸ਼ੋਸ਼ਲ ਬੀਮਾ ਅਤੇ ਹੋਰ ਬਹੁਤ ਸਾਰੇ ਮਾਮਲਿਆਂ ਬਾਰੇ) ਮੁਫਤ ਸਲਾਹ ਦਿੱਤੀ ਜਾਂਦੀ ਹੈ| ਸਾਲ ਵਿੱਚ ਇੱਕ ਵਾਰ ਕੰਮ ਬਾਰੇ ਅੱਗੇ ਸਿੱਖਿਆ ਲਈ 100 ਯੂਰੋ ਦੀ ਮਦਦ ਦਿੱਤੀ ਜਾਂਦੀ ਹੈ| ਇਸ ਮਾਡਲ ਵਿੱਚ ਤੁਹਾਨੂੰ ਕੰਮ ਦੇ ਹੱਕਾਂ (ਕੰਮ ਤੋਂ ਜਵਾਬ ਮਿਲਣ ਤੇ ਕੀ ਕਰਨਾ ਹੈ? ਕੰਮ ਤੋਂ ਜਵਾਬ ਮਿਲਣਾ ਕੀ ਹੈ? ਮੈਨੂੰ ਕਿੰਨੇ ਸਮੇਂ ਲਈ ਛੁੱਟੀਆਂ ਹਨ?), ਬੇਰੁਜ਼ਗਾਰੀ ਭੱਤੇ ਅਤੇ ਐਮਰਜੈਂਸੀ ਭੱਤੇ (ਇਸਦਾ ਹੱਕ ਕਦੋਂ ਬਣਦਾ ਹੈ? ਕਿੰਨੀ ਦੇਰ ਲਈ ਹੱਕ ਬਣਦਾ ਹੈ? ਕੀ ਮੈਨੂੰ ਕੋਈ ਕੋਰਸ ਕਰਨਾ ਪਵੇਗਾ), ਸ਼ੋਸ਼ਲ ਬੀਮੇ (ਐਕਸੀਡੈਂਟ ਬੀਮਾ ਕੀ ਹੈ, ਪੈਨਸ਼ਨ ਕਦੋਂ ਮਿਲੇਗੀ? ਕਿੰਨੀ ਮਿਲੇਗੀ?) ਬਾਰੇ ਜਾਣਕਾਰੀ ਦਿੱਤੀ ਜਾਵੇਗੀ| ਇਹ ਸਭ ਜਾਣਕਾਰੀ ਆਸਟਰੀਆ ਦੀ ਕੰਮ ਦੀ ਦੁਨੀਆ ਅੰਦਰ ਜ਼ਰੂਰੀ ਹੈ| ਜਿਹੜੇ ਇਨਸਾਨ ਆਸਟਰੀਆ ਵਿੱਚ ਕੰਮ ਕਰਨਾ ਚਾਹੁੰਦੇ ਹਨ, ਕੀ ਉਹਨਾਂ ਲਈ ਇਹ ਜਾਣਕਾਰੀ ਜ਼ਰੂਰੀ ਹੈ| ਇਸ ਬਾਰੇ ਪੁੱਛ ਗਿਛ kisi ਜਾ ਸਕਦੀ ਹੈ| ਜ਼ਰੂਰੀ ਮਾਮਲਿਆਂ ਬਾਰੇ ਕਾਮਿਆਂ ਦੇ ਮੰਡਲ ਨਾਲ ਟਾਈਮ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ|
StartWien – ਮ੍ਡੁਲ ਇੱਕ ਵਪਾਰ
ਵਿਆਨਾ ਵਿੱਚ ਵਪਾਰ ਸ਼ੁਰੂ ਕਰਨਾ
ਪ੍ਰਦਾਤਾ ਦੇ ਰੂਪ ਵਿੱਚ ਸਵੈ ਰੁਜ਼ਗਾਰ ਦੇ ਲਈ ਅਰਥ ਵਿਵਸਥਾ ਦੇ ਲਈ ਸੂਚਨਾ ਵਿਆਨਾ ਵਪਾਰ ਏਜੰਸੀ ਤੁਹਾਨੂੰ ਜਾਣਕਾਰੀ ਦਿੰਦੀ ਹੈ ਅਤੇ ਸਹਾਇਤਾ ਕਰਦੀ ਹੈ| ਜੇ ਤੁਸੀਂ ਵਿਆਨਾ ਵਿੱਚ ਇੱਕ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਇੱਥੇ ਤੁਸੀਂ ਸੰਪਰਕ ਮੰਗੋ ਅਤੇ ਪ੍ਰ੍ਵਾਤਰਾਹਸੀ ਉੱਦਮ ਦੇ ਨਾਲ ਗੱਲ ਕਰਦੇ ਹੋ | ਅਤੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਸਲਾਹ ਦਿੱਤੀ ਜਾਵੇ| ਤੁਸੀਂ ਆਪ ਸਵੈ ਰੁਜ਼ਗਾਰ ਤੇ ਤਰਾਂ-ਤਰਾਂ ਦੇ ਮੁੱਦਿਆਂ ਤੇ ਗੱਲ ਕਰ ਸਕਦੇ ਹੋ| ਇੱਕ ਨਵੀਂ ਵਿਅਕਤੀ ਸਲਾਹ ਤੋਂ ਬਾਅਦ, ਖੁਦ ਹਿਸਾਬ ਰਖਣਾ, ਕਰਨਾ ਜਾਂ ਵਿਪਣਨ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਬਹੁਭਾਸ਼ਾ ਕਾਰਾਲਿਆ ਵਿੱਚ ਜਾ ਕੇ ਵਰ੍ਕ੍ਸ਼ੋਪ ਬਾਰੇ ਜਾਣਕਾਰੀ ਲੈ ਸਕਦੇ ਹੋ| ਅਸੀਂ ਤੁਹਾਨੂੰ ਵਿਅਕਤੀਗਤ ਮਿੰਗੋ ਪ੍ਰਵਾਸੀ ਉਦਮ ਦੇ ਨਾਲ ਸਿੱਧੇ ਮੁਢਲੇ ਪਰਾਮਰ੍ਸ਼ ਲਈ ਤੁਸੀਂ ਇਸ ਨੰਬਰ 01/25200713 ਜਾਂ migrant.enterprises@wirtschaftsagentur.at ਦਵਾਰਾ ਪਰਾਮਰਸ਼ ਦੇ ਲਈ ਸਮਾਂ (appointment) ਲੈ ਸਕਦੇ ਹੋ|